Download Katha(MP3)

ਸਾਡੇ ਮਨ ਵਿੱਚ ਇਕ ਸਵਾਲ ਬਾਰ-ਬਾਰ ਉੱਠਦਾ ਹੈ ਕਿ ਸਿੱਖ ਤਾਂ ਬਹੁਤ ਦਿੱਖ ਰਹੇ ਨੇ ਪਰ ਅਸਲ ਸਿੱਖੀ ਕਿੱਤੇ ਦਿਖਾਈ ਨਹੀ ਦੇ ਰਹੀ ਜਿਸਦਾ ਕਾਰਣ ਗੁਰਬਾਣੀ ਤੋਂ ਸਮਝਣ ਵਾਲਿਆਂ ਨੇ ਇਹ ਦੱਸਿਆ ਕਿ ਜਦੋਂ ਤੱਕ ਗੁਰਬਾਣੀ ਦੇ ਅਸਲੀ ਅਰਥ ਨਹੀ ਹੁੰਦੇ ਓਦੋਂ ਤੱਕ ਇਹ ਦਰਦ ਜਿਓਂ ਦਾ ਤਿਓਂ ਬਣਿਆ ਹੀ ਰਹੇਗਾ । ਸਚੁਖੋਜ ਅਕੈਡਮੀ ਵਲੋਂ ਧਰਮ ਸਿੰਘ ਨਿਹੰਗ ਸਿੰਘ ਜੀ ਦੇ ਸਹਯੋਗ ਨਾਲ ਇਹ ਉਪਰਾਲਾ ਸ਼ੁਰੂ ਕੀਤਾ ਗਿਆ ਹੈ ਕਿ ਜਿਸ ਨਾਲ ਗੁਰਬਾਣੀ ਦੇ ਸਚੁ ਦੀ ਖੋਜੁ, ਅਖਰੀ ਅਰਥਾਂ ਤੋਂ ਅੱਗੇ ਜਾ ਕੇ ਕੀਤੀ ਜਾ ਸਕੇ । ਆਪ ਜੀ ਗੁਰਬਾਣੀ ਦੇ ਇਨ੍ਹਾਂ ਅਰਥਾਂ ਨੂੰ ਸਮਝੋ ਤਾਂ ਜੋ ਸੰਤ (ਪ੍ਰਾਤਮਾ) ਦੁਆਰਾ ਦਿੱਤਾ ਹੋਇਆ ਗੁਰਬਾਣੀ ਰੂਪੀ ਚਾਨਣ ਸਾਡੇ ਹਿਰਦਿਆਂ ਵਿੱਚ ਪੈਦਾ ਹੋ ਸਕੇ ।

ਸਮਝੁ ਅਚੇਤ ਚੇਤਿ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ ॥
ਲਾਭੁ ਲੈਹੁ ਹਰਿ ਰਿਦੈ ਅਰਾਧਹੁ ਛੁਟਕੈ ਆਵਣ ਜਾਣੀ ॥੧॥ -੧੨੧੯/੧੬ 

ਅਮੁਲ ਗੁਣ ਅਮੁਲ ਵਾਪਾਰ ॥ 
amul gun amul vāpār . 
अमुल् गुन् अमुल् वापार् ।
ਅਮੁਲ ਵਾਪਾਰੀਏ ਅਮੁਲ ਭੰਡਾਰ ॥ 
amul vāpārīē amul bhandār . 
अमुल् वापारीए अमुल् भंदार् ।
ਅਮੁਲ ਆਵਹਿ ਅਮੁਲ ਲੈ ਜਾਹਿ ॥ 
amul āvah amul lai jāh . 
अमुल् आवह् अमुल् लै जाह् ।

ਜਪੁ, ਮਹਲਾ ੧, ਪੰਨਾ 5 ਸਤਰ 16


ਗੁਰਬਾਣੀ ਸਾਡੇ ਕੋਲ ਅਨਮੋਲ ਖਜ਼ਾਨਾ ਹੈ ਇਸਦਾ ਕੋਈ ਵੀ ਮੁੱਲ ਨਹੀ ਹੈ ਇਸ ਲਈ ਸਚੁ ਖੋਜ ਅਕੈਡਮੀ ਟੀਮ ਨੇ ਇਹ ਫੈਂਸਲਾ ਕੀਤਾ ਹੈ ਕਿ ਜਿਸ ਭਾ ਵਸਤੂ ਮਿਲੀ ਹੈ ਉਸੀ ਭਾ ਇਹ ਸਭ ਨੂੰ ਮਿਲੇ ।

ਸਚੁ ਖੋਜ ਅਕੈਡਮੀ ਵਲੋਂ ਹੁਣ ਤੱਕ ਦੀਆਂ ਗੁਰਬਾਣੀ ਵਿਆਖਿਆ ਦਾ ਲਗਭਗ ੨੭gb mp੩ ਡਾਟਾ ਬਣ ਚੁੱਕਾ ਹੈ । ਆਪ ਜੇ ਇਹ ਵਿਆਖਿਆਵਾਂ ਪ੍ਰਾਪਤ ਕਰਨੀਆਂ ਚਾਹੁੰਦੇ ਹੋ ਤਾਂ ਤੁਸੀਂ ਸਾਨੂੰ ੨,੪,੮,੧੬ ਜਾਂ ੩੨ ਜੀਬੀ ਪੈਨ ਡ੍ਰਾਇਵ (Pen Drive) ਡਾਕ ਰਾਹੀਂ ਜਾਂ ਕੋਰੀਅਰ ਰਾਹੀਂ ਭੇਜ ਦਿਉ । ਅਸੀ ਤੁਹਾਨੂੰ ਵਿਆਖਿਆਵਾਂ ਭਰ ਕੇ ਬਿਨਾਂ ਕਿਸੀ ਖਰਚੇ ਜਾਂ ਭੇਟਾਂ ਤੋਂ ਡਾਕ ਰਾਹੀਂ ਵਾਪਿਸ ਭੇਜ ਦਿਆਂਗੇ ।

  • ਵਿਆਖਿਆ ਡਾਉਨਲੋਡ ਕਰਨ ਲਈ ਬਾਣੀ ਦੇ ਨਾਮ ਨੂੰ ਦਬਾਉ ਅਤੇ ਆਨਲਾਇਨ ਵਿਆਖਿਆ ਸੁਣਨ ਜਾਂ ਬਾਣੀ ਪੜ੍ਹਨ ਲਈ ਉਸ ਬਾਣੀ ਦਾ ਪੰਨਾ ਨੰ: ਦਬਾਉ 
  • ਅਗਰ ਆਪ ਜੀ ਨੂੰ ਡਾਉਨਲੋਡ ਕਰਨ ਵਿੱਚ ਕੋਈ ਪਰੇਸ਼ਾਨੀ ਆ ਰਹੀ ਹੈ ਤਾਂ ਜਾਂ...
ਹੋਰ ਜਾਣਕਾਰੀ ਲਈ ਸਾਨੂੰ ਈਮੇਲ ਕਰੋ ਜੀ...

    ਈ ਮੇਲ:-  sachkhojacademy1@gmail.com




ਹੁਣ ਤੱਕ ਹੇਠ ਲਿਖੀਆਂ ਬਾਣੀਆਂ ਦੀ ਵਿਆਖਿਆ ਸਚੁਖੋਜ ਅਕੈਡਮੀ ਵਲੋਂ ਹੋ ਚੁੱਕੀ ਹੈ ।


ਆਦਿ ਬਾਣੀ ਵਿਆਖਿਆ :- 

ਦਸਮ ਬਾਣੀ ਵਿਆਖਿਆ :- 

  1. ਅਕਾਲ ਉਸਤਤਿ
  2. ਅਥ ਪਖ੍ਯਾਨ ਚਰਿਤ੍ਰ ਲਿਖ੍ਯਤੇ
  3. ਬਚਿਤ੍ਰ ਨਾਟਕ
  4. ਚੰਡੀ ਦੀ ਵਾਰ
  5. ਚੰਡੀ ਚਰਿਤ੍ਰ (ਉਕਤਿ ਬਿਲਾਸ)
  6. ਚੰਡੀ ਚਰਿਤ੍ਰ-੨
  7. ਚੌਬੀਸ ਅਵਤਾਰ ਭੂਮੀਕਾ
  8. ਤ੍ਵਪ੍ਰਸਾਦਿ ਸ੍ਵੈਯੇ